ਅੰਮ੍ਰਿਤਸਰ, 18 ਜੂਨ (ਕੇ.ਐਲ. ਜੀਤ ਵਾਲੀਆ)
ਸਰਬ ਸ੍ਰਿਸ਼ਟੀ ਨੂੰ ਇਲਾਹੀ ਬਾਣੀ ਦੇ ਸਹਾਰੇ ਤਾਰਨ ਵਾਲੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਸਿੱਖ ਸ੍ਰ. ਦਵਿੰਦਰ ਸਿੰਘ,ਸ੍ਰ. ਰਮਿੰਦਰ ਸਿੰਘ ਅਤੇ ਸ੍ਰ. ਮਨਿੰਦਰ ਸਿੰਘ ਨੇ ਛਬੀਲ ਲਗਾਈ। ਛਬੀਲ ਲਾਉਣ ਦੇ ਸੰਗਤੀ ਕਾਰਜ ਵਿੱਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ. ਰਜਿੰਦਰ ਸਿੰਘ ਮਰਵਾਹਾ ਅਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਚੇਅਰਮੈਨ ਸ੍ਰ. ਹਰਪ੍ਰੀਤ ਸਿੰਘ ਭਾਟੀਆ ਨੇ ਪੂਰਨ ਸਹਿਯੋਗ ਕੀਤਾ। ਸੰਗਤਾਂ ਨੂੰ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਛਕਾਉਣ ਦੀ ਸੇਵਾ ਵਿੱਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਦੇ ਸਿਰਕੱਢ ਆਗੂ ਜਤਿੰਦਰਪਾਲ ਸਿੰਘ ਬੌਬੀ ਬਾਦਸ਼ਾਹ, ਸ਼ਸ਼ੀ ਸ਼ਾਹ ਜੀ, ਰੁਪਿੰਦਰ ਸਿੰਘ ਕਟਾਰੀਆ, ਅਮਰਜੀਤ ਸਿੰਘ ਨਾਰੰਗ ਸੀ.ਏ., ਪ੍ਰਸਿੱਧ ਆਰਕੀਟੈਕਟ ਜੱਜਬੀਰ ਸਿੰਘ ਆਹਲੂਵਾਲੀਆ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਮਨਦੀਪ ਸਿੰਘ ਅਤੇ ਹੋਰ ਗੁਰਸਿੱਖਾਂ ਨੇ ਸ਼ਰਧਾ ਸਤਿਕਾਰ ਸਹਿਤ ਸੇਵਾ ਕੀਤੀ। ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਸ੍ਰ ਰਜਿੰਦਰ ਸਿੰਘ ਮਰਵਾਹਾ, ਅੰਮ੍ਰਿਤਸਰ ਚੈਪਟਰ ਦੇ ਚੇਅਰਮੈਨ ਸ੍ਰ ਹਰਪ੍ਰੀਤ ਸਿੰਘ ਭਾਟੀਆ ਅਤੇ ਜਤਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ ਨੇ ਛਬੀਲ ਦੀ ਸੇਵਾ ਕਰਨ ਵਾਲੇ ਗੁਰਸਿੱਖਾਂ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ।