ਸਨਾਤਨ ਧਰਮ ਨਾਲ ਜੁੜਨਾ ਹਰ ਭਾਰਤੀ ਦਾ ਪਰਮ ਫਰਜ਼ : ਸੰਜੀਵ ਅਰੋੜਾ

 

ਸ਼੍ਰੀਮਦ ਭਾਗਵਤ ਕਥਾ ਅਤੇ ਕਲਸ਼ ਯਾਤਰਾ ਲਈ ਦਿੱਤਾ ਗਿਆ ਵਿਸ਼ੇਸ਼ ਸੱਦਾ

ਅੰਮ੍ਰਿਤਸਰ, 19 ਜੂਨ (ਕੇ.ਐਲ. ਜੀਤ ਵਾਲੀਆ) – ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਅਤੇ ਰਾਸ਼ਟਰੀ ਉਪ ਪ੍ਰਧਾਨ ਸਾਹਿਲ ਅਗਰਵਾਲ ਵੱਲੋਂ ਸੀਨੀਅਰ ਕਾਂਗਰਸੀ ਆਗੂ ਸੰਜੀਵ ਅਰੋੜਾ ਨੂੰ ਸ਼੍ਰੀਮਦ ਭਾਗਵਤ ਕਥਾ ਅਤੇ ਕਲਸ਼ ਯਾਤਰਾ ਦਾ ਸਨੇਹਪੂਰਵਕ ਸੱਦਾ ਦਿਤਾ
ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਯਸ਼ੋਦਾ ਰਾਧਾ ਵਿਰਧ ਆਸ਼ਰਮ ਦੇ ਉਦਘਾਟਨ ਮੌਕੇ 25 ਜੂਨ ਤੋਂ 1 ਜੁਲਾਈ ਤੱਕ ਕਰਵਾਈ ਜਾਣ ਵਾਲੀ ਸ਼੍ਰੀਮਦ ਭਾਗਵਤ ਕਥਾ ਸਿਰਫ਼ ਇੱਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਸਨਾਤਨ ਸੰਸਕ੍ਰਿਤੀ, ਸੇਵਾ ਭਾਵਨਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰੇਰਣਾਦਾਇਕ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਸਚਿਨ ਮਹਿਰਾ ਅਤੇ ਸਾਹਿਲ ਅਗਰਵਾਲ ਵੱਲੋਂ ਬਜ਼ੁਰਗਾਂ ਦੀ ਸੇਵਾ ਲਈ ਵਿਰਧ ਆਸ਼ਰਮ ਦੀ ਸਥਾਪਨਾ ਕਰਨਾ ਬਹੁਤ ਹੀ ਪੁੰਨ ਅਤੇ ਸ਼ਲਾਘਾਯੋਗ ਕੰਮ ਹੈ। ਸਮਾਜ ਦੇ ਲੋੜਵੰਦ ਬਜ਼ੁਰਗਾਂ ਦੇ ਸਤਿਕਾਰ ਅਤੇ ਸੇਵਾ ਲਈ ਕੀਤਾ ਗਿਆ ਇਹ ਯਤਨ ਹੋਰਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗਾ।
ਸੰਜੀਵ ਅਰੋੜਾ ਨੇ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 24 ਜੂਨ ਨੂੰ ਸ਼ਾਮ 4 ਵਜੇ ਜੱਜ ਨਗਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਾਲ ਕਲਸ਼ ਯਾਤਰਾ ਅਤੇ ਸ਼੍ਰੀਮਦ ਭਾਗਵਤ ਕਥਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਪੁੰਨ ਕਾਰਜ ਨੂੰ ਸਫਲ ਬਣਾਇਆ ਜਾਵੇ ਅਤੇ ਅਜਿਹੇ ਸਮਾਜਿਕ ਤੇ ਧਾਰਮਿਕ ਉਪਰਾਲਿਆਂ ਨੂੰ ਆਪਣਾ ਸਹਿਯੋਗ ਅਤੇ ਆਸ਼ੀਰਵਾਦ ਦਿੱਤਾ ਜਾਵੇ। ਇਸ ਮੌਕੇ ਅਨਿਲ ਸ਼ਰਮਾ, ਰੂਬੀ, ਬਿਕਰਮ ਸਿੰਘ, ਕਰਣ ਸਿੰਘ ਸਮੇਤ ਕਈ ਗਣਮਾਨਯ ਅਤੇ ਸਤਿਕਾਰਯੋਗ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *