ਅੰਮ੍ਰਿਤਸਰ, 17 ਜੂਨ( ਕੇ.ਐਲ. ਜੀਤ ਵਾਲੀਆ) ) – ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.-2026) ਤਹਿਤ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਸਿਖਲਾਈ ਮੁਹਿੰਮ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ 020-ਅਟਾਰੀ (ਅ.ਜ.) ਦੇ ਬੂਥ ਲੈਵਲ ਅਫ਼ਸਰਾਂ ਦੀ ਟ੍ਰੇਨਿੰਗ ਆਡੀਟੋਰੀਅਮ ਹਾਲ, ਬੀ.ਬੀ.ਕੇ. ਡੀ.ਏ.ਵੀ. ਕਾਲਜ, ਲਾਰੰਸ ਰੋਡ, ਅੰਮ੍ਰਿਤਸਰ ਵਿਖੇ ਕਰਵਾਈ ਗਈ।
ਇਹ ਟ੍ਰੇਨਿੰਗ ਸ੍ਰੀ ਗੁਰਮੰਦਰ ਸਿੰਘ , ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 20-ਅਟਾਰੀ (ਅ.ਜ.) ਵਿਧਾਨ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟ੍ਰੇਟ, ਅੰਮ੍ਰਿਤਸਰ-2 ਦੀ ਅਗਵਾਈ ਅਤੇ ਦੇਖ-ਰੇਖ ਹੇਠ ਸੰਪੰਨ ਹੋਈ। ਟ੍ਰੇਨਿੰਗ ਵਿੱਚ 198 ਬੂਥ ਲੈਵਲ ਅਫ਼ਸਰਾਂ, 20 ਸੈਕਟਰ ਅਫ਼ਸਰਾਂ, 17 ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਧਿਕਾਰੀਆਂ ਨੇ ਭਾਗ ਲਿਆ।

ਟ੍ਰੇਨਿੰਗ ਦੌਰਾਨ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਵੱਲੋਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ.ਆਈ.ਆਰ. ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼੍ਰੀਮਤੀ ਹਰਜੀਤ ਕੌਰ, ਚੋਣ ਕਾਨੂੰਗੋ, ਸ੍ਰੀ ਸੁਖਪਾਲ ਸਿੰਘ (ਐਚ.ਡੀ.ਓ.), ਸ੍ਰੀ ਮਨਦੀਪ ਕੁਮਾਰ (ਕੰਪਿਊਟਰ ਫੈਕਲਟੀ), ਸ੍ਰੀ ਅੰਮ੍ਰਿਤਪਾਲ ਸਿੰਘ (ਕੰਪਿਊਟਰ ਫੈਕਲਟੀ), ਸ੍ਰੀ ਅਮਨਦੀਪ ਸਿੰਘ (ਲੈਕਚਰਾਰ), ਸ੍ਰੀ ਪਰਮਿੰਦਰ ਸਿੰਘ (ਲੈਕਚਰਾਰ), ਸ੍ਰੀ ਸਿਮਰਨਦੀਪ ਸਿੰਘ (ਐਸ.ਡੀ.ਓ.), ਸ੍ਰੀ ਹਰਪ੍ਰੀਤ ਸਿੰਘ (ਏ.ਈ.ਓ.), ਸ੍ਰੀ ਅਜੈ ਕੁਮਾਰ (ਪ੍ਰਿੰਸੀਪਲ), ਸ੍ਰੀ ਕੁਲਵਿੰਦਰ ਸਿੰਘ (ਲੈਕਚਰਾਰ) ਅਤੇ ਸ੍ਰੀ ਮਨਦੀਪ ਸਿੰਘ (ਏ.ਡੀ.ਓ.) ਨੇ ਮਾਸਟਰ ਟ੍ਰੇਨਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।
ਸ੍ਰੀ ਗੁਰਮੰਦਰ ਸਿੰਘ ਮਨੇਸ ਨੇ ਟ੍ਰੇਨਿੰਗ ਦੌਰਾਨ ਬੀ.ਐਲ.ਓਜ਼ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੀਆਂ ਸ਼ੰਕਾਵਾਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਬੀ.ਐਲ.ਓਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਘਰ-ਘਰ ਜਾ ਕੇ ਤੱਥਾਂ ਦੀ ਪੁਸ਼ਟੀ ਕਰਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਟ੍ਰੇਨਿੰਗ ਸਬੰਧੀ ਸਮੂਹ ਪ੍ਰਬੰਧ ਸ਼੍ਰੀਮਤੀ ਹਰਜੀਤ ਕੌਰ, ਚੋਣ ਕਾਨੂੰਗੋ ਵੱਲੋਂ ਸੁਚਾਰੂ ਢੰਗ ਨਾਲ ਕੀਤੇ ਗਏ।