ਅੰਮ੍ਰਿਤਸਰ, 18 ਜੂਨ (ਫੁੱਲਜੀਤ ਸਿੰਘ ਵਰਪਾਲ/ਮਨਜੀਤ ਸਿੰਘ) ਪੱਤਰਕਾਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਅਤੇ ਉਨ੍ਹਾਂ ਦੇ ਪੇਸ਼ੇਵਰ ਹਿੱਤਾਂ ਦੀ ਰਾਖੀ ਦੇ ਮਕਸਦ ਨਾਲ ਸਮੂਹ ਪੱਤਰਕਾਰਾਂ ਦੀ ਹਾਜ਼ਰੀ ਵਿੱਚ “ਚਾਟੀਵਿੰਡ ਗੇਟ ਪ੍ਰੈਸ ਕਲੱਬ ਐਸੋਸੀਏਸ਼ਨ (ਰਜਿ:) ਪੰਜਾਬ” ਦਾ ਗਠਨ ਅੱਜ ਤਰਨ ਤਾਰਨ ਰੋਡ, ਡੇਰਾ ਸੰਤ ਬਾਬਾ ਭੂਰੀ ਵਾਲਿਆਂ ਵਿਖੇ ਕੀਤਾ ਗਿਆ। ਜਿਸ ਵਿੱਚ ਉਚੇਚੇ ਤੌਰ ਤੇ ਸੰਤ ਬਾਬਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆ ਦੇ ਸੇਵਾਦਾਰਾਂ ਵੱਲੋਂ ਪਹੁੰਚ ਕੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿੱਥੇ ‘ਚਾਟੀਵਿੰਡ ਗੇਟ ਪ੍ਰੈਸ ਕਲੱਬ ਐਸੋਸੀਏਸ਼ਨ (ਰਜਿ:)ਪੰਜਾਬ’ ਵਿੱਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਨਵੇਂ ਗਠਨ ਕੀਤੇ ਕਲੱਬ ਦੇ ਅਹੁਦੇਦਾਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ੍ਹ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਨਵੀਂ ਕਾਰਜਕਾਰਨੀ ਦੇ ਮੁੱਖ ਅਹੁਦੇਦਾਰਾਂ ਵਿਚ ਚੇਅਰਮੈਨ ਰਾਜੇਸ਼ ਕੁਮਾਰ(ਡੈਨੀ ਪਹਿਲਵਾਨ),ਪ੍ਰਧਾਨ ਫੁਲਜੀਤ ਸਿੰਘ ਵਰਪਾਲ, ਵਾਈਸ ਚੇਅਰਮੈਨ ਅਵਤਾਰ ਸਿੰਘ ਭੁੱਲਰ ਅਤੇ ਦਲਬੀਰ ਸਿੰਘ ਭਰੋਵਾਲ, ਸੱਕਤਰ ਜਨਰਲ ਗਗਨਦੀਪ ਸਿੰਘ ਬੇਦੀ, ਖਜਾਨਚੀ ਮਨੀਸ਼ ਅਰੋੜਾ, ਕਾਰਜਕਾਰੀ ਪ੍ਰਧਾਨ ਸੰਦੀਪ ਸਿੰਘ ਰਾਜੂ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਸੰਧੂ, ਜਰਨਲ ਸਕੱਤਰ ਰਮਨ ਮਲਹੋਤਰਾ, ਮੁੱਖ ਬੁਲਾਰਾ ਮਨਜੀਤ ਸਿੰਘ, ਜੁਆਇੰਟ ਸਕੱਤਰ ਦਿਨੇਸ਼ ਸੋਨੀ ਤੇ ਗੁਰਪ੍ਰੀਤ ਸਿੰਘ ਮਾਨ, ਸੱਕਤਰ ਅੰਮ੍ਰਿਤਪਾਲ ਸਿੰਘ, ਮੀਤ ਸਕੱਤਰ ਰਾਜੇਸ਼ ਕੁਮਾਰ ਦੁਬੇ (ਪੰਡਿਤ) ਤੇ ਕੁਲਵਿੰਦਰ ਸਿੰਘ ਵਰਪਾਲ ਨੂੰ ਅਹਿਮ ਜਿੰਮੇਵਾਰੀਆਂ ਦੇ ਕੇ ਨਿਯੁਕਤ ਕੀਤਾ ਗਿਆ । ਇਸ ਤੋਂ ਇਲਾਵਾ ਸਤਨਾਮ ਸਿੰਘ ਸਾਲੂ, ਦਿਲਸ਼ੇਰ ਸਿੰਘ ਰਾਜਾ, ਸਤਨਾਮ ਸਿੰਘ ਸੋਲ, ਪ੍ਰਦੀਪ ਸਿੰਘ ਸੰਧੂ ਕਾਕਾ ਗੁਰਜੀਤ ਸਿੰਘ ਖਾਲਸਾ ਆਦਿ ਹਾਜਰ ਸਨ। ਸਾਂਝੇ ਸੰਬੋਧਨ ਦੌਰਾਨ ਚੇਅਰਮੈਨ ਰਾਜੇਸ਼ ਕੁਮਾਰ ਡੈਨੀ, ਪ੍ਰਧਾਨ ਫੁਲਜੀਤ ਸਿੰਘ ਵਰਪਾਲ ਤੇ ਸੱਕਤਰ ਜਨਰਲ ਗਗਨਦੀਪ ਸਿੰਘ ਬੇਦੀ ਨੇ ਕਿਹਾ ਕਿ ਇਸ ਨਵੀਂ ਸੰਸਥਾ ਦਾ ਮੁੱਖ ਉਦੇਸ਼ ਪੱਤਰਕਾਰਾਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਹੋਰ ਬਿਹਤਰ ਢੰਗ ਨਾਲ ਨਿਭਾਉਣਾ ਹੋਵੇਗਾ ਅਤੇ ਕਿਸੇ ਵੀ ਪੱਤਰਕਾਰ ਨਾਲ ਹੋਣ ਵਾਲੇ ਵਿਤਕਰੇ ਵਿਰੁੱਧ ਆਵਾਜ਼ ਉਠਾਉਣਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਪੱਤਰਕਾਰੀ ਦੇ ਮਿਆਰ ਨੂੰ ਉੱਚਾ ਚੁੱਕਣਾ ਹੋਵੇਗਾ। ਅਸੀਂ ਪ੍ਰਸ਼ਾਸਨ ਅਤੇ ਪ੍ਰੈਸ ਵਿਚਕਾਰ ਇੱਕ ਮਜ਼ਬੂਤ ਕੜੀ ਵਜੋਂ ਕੰਮ ਕਰਾਂਗੇ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਉਭਰਾਂਗੇ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਇੱਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਲਿਆ ਅਤੇ ਭਵਿੱਖ ਵਿੱਚ ਪੱਤਰਕਾਰਾਂ ਦੀ ਭਲਾਈ ਲਈ ਕਈ ਨਵੀਆਂ ਸਕੀਮਾਂ ਸ਼ੁਰੂ ਕਰਵਾਉਣ ਲਈ ਸਰਕਾਰ ਅੱਗੇ ਅਵਾਜ਼ ਉਠਾਉਣ ਦਾ ਭਰੋਸਾ ਦਿੱਤਾ।