“ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ” ਕਿਤਾਬ ਦੀ ਕੀਤੀ ਘੁੰਡ ਚੁਕਾਈ।
ਅੰਮ੍ਰਿਤਸਰ, 17 ਜੂਨ (ਕੇ.ਐਲ. ਜੀਤ ਵਾਲੀਆ,ਤਰਸੇਮ ਰੰਧਾਵਾ )
ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਚੜ੍ਹਦੇ ਲਹਿੰਦੇ ਪੰਜਾਬਾਂ ਦੇ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਵਾਲੇ ਸ. ਹਰਭਜਨ ਸਿੰਘ ਬਰਾੜ ਦਾ 80ਵਾਂ ਜਨਮਦਿਨ ਉਹਨਾਂ ਦੇ ਸ਼ੁਭ ਚਿੰਤਕਾਂ ਵੱਲੋਂ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਦੋਸਤਾਂ ਵੱਲੋਂ ਲਿਆਂਦੇ ਗਏ ਬਹੁਤ ਸਾਰੇ ਕੇਕ ਕੱਟੇ ਗਏ ਅਤੇ ਬਰਾੜ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਸੁਖਜੀਤ ਕੌਰ ਬਰਾੜ ਨੂੰ ਸਭਨਾਂ ਨੇ ਮੁਬਾਰਕਬਾਦ ਦੇ ਕੇ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਜਗਦੀਸ਼ ਸਿੰਘ ਬਮਰਾਹ ਵੱਲੋਂ ਲਿਖੀ ਗਈ ਕਿਤਾਬ “ਪਾਕਿਸਤਾਨ ਫੇਰੀ ਦੀਆਂ ਮਿੱਠੀਆਂ ਯਾਦਾਂ” ਦੀ ਘੁੰਡ ਚੁਕਾਈ ਵੀ ਕੀਤੀ ਗਈ।
ਇਸ ਖੁਸ਼ੀ ਦੇ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਡਵੋਕੇਟ ਮਨਜੀਤ ਸਿੰਘ ਛੀਨਾ, ਡਾਕਟਰ ਮਨਜੀਤ ਸਿੰਘ ਢਿੱਲੋਂ ਪ੍ਰਧਾਨ ਸਾਈਂ ਮੀਆਂ ਮੀਰ ਫਾਊਂਡੇਸ਼ਨ, ਜਗਦੀਸ਼ ਸਿੰਘ ਬਮਰਾਹ ਜਨਰਲ ਸੈਕਟਰੀ ਕਮ ਮੀਡੀਆ ਐਡਵਾਈਜ਼ਰ, ਦਿਲਬਾਗ ਸਿੰਘ ਸੈਕਟਰੀ, ਜੋਰਾ ਬਰਾੜ, ਗੁਰਮੀਤ ਸਿੰਘ ਕਲਸੀ, ਜਸਬੀਰ ਸਿੰਘ ਪੱਟੀ, ਪ੍ਰਿੰਸੀਪਲ ਗੁਰਦੀਪ ਸਿੰਘ, ਗਿਆਨੀ ਮੁਖਤਿਆਰ ਸਿੰਘ ਵੰਗੜ ਫਰੀਦਕੋਟ, ਡਾਕਟਰ ਜਸਮੇਲ ਸਿੰਘ ਬਰਗਾੜੀ, ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ, ਬਲਵਿੰਦਰ ਸਿੰਘ ਝਬਾਲ, ਰਸ਼ਪਾਲ ਸਿੰਘ ਰਸੀਲਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਗਾਜੀਆਣਾ, ਬਲਵਿੰਦਰ ਸਿੰਘ ਪੱਖੋਕੇ ਅਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਮੌਜੂਦ ਸਨ।